Published by Authority
No. 39] CHANDIGARH, FRIDAY, SEPTEMBER 25, 2026 (ASVINA 3, 1948 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ
(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)
ਅਧਿਸੂਚਨਾਂ
ਮਿਤੀ 28 ਮਈ, 2024
ਨੰ. SYWD-SPRT01/29/2024-1SS/I/851129/2024.-ਸ਼੍ਰੀਮਤੀ ਪਰਮਜੀਤ ਕੌਰ ਪੁੱਤਰੀ ਸ਼੍ਰੀ ਕਰਤਾਰ ਸਿੰਘ, ਸੁਪਰਡੰਟ ਗਰੇਡ-1, ਖੇਡ ਵਿਭਾਗ ਪੰਜਾਬ ਨੂੰ ਉਸਦੇ ਘਰੇਲੂ ਹਲਾਤਾਂ ਕਾਰਨ ਸਵੈ-ਇੱਛਤ ਸੇਵਾ ਨਿਵਿਰਤ ਹੋਣ ਲਈ ਦਿੱਤੀ ਗਈ ਪ੍ਰਤੀਬੇਨਤੀ ਮਿਤੀ 30-04-2024 ਨੂੰ ਪ੍ਰਵਾਨ ਕਰਦੇ ਹੋਏ ਪੰਜਾਬ ਸਿਵਲ ਸੇਵਾਵਾਂ (ਪੂਰਵ ਸੇਵਾ ਨਿਵਿਰਤੀ) ਨਿਯਮਾਂਵਲੀ, 1975 ਦੇ ਨਿਯਮ 3(3) (ਬੀ) ਅਧੀਨ ਕੀਤੇ ਗਏ ਉਪਬੰਧਾਂ ਦੀ ਰੋਸ਼ਨੀ ਵਿੱਚ ਮਿਤੀ 31.07.2024 (ਬਾ.ਦੁ) ਤੋਂ ਸਵੈ-ਇੱਛਤ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦੇ ਕੇਸ ਆਦਿ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਉਹਨਾਂ ਵਿਰੁੱਧ ਕੋਈ ਰਿਕਵਰੀ ਕਿਸੇ ਸਮੇਂ ਧਿਆਨ ਵਿੱਚ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੂਟੀ/ਲੀਵ ਇਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।
ਸਰਵਜੀਤ ਸਿੰਘ, ਆਈ.ਏ.ਐਸ., ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 27 ਮਈ, 2024
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।
3836/9-2026/Pb. Govt. Press, S.A.S. Nagar