EXTRAORDINARY
Published by Authority
CHANDIGARH, MONDAY, SEPTEMBER 28, 2026 (ASVINA 6, 1948 SAKA)
ਪੰਜਾਬ ਸਰਕਾਰ
ਗ੍ਰਹਿ ਮਾਮਲੇ ਵਿਭਾਗ
(ਗ੍ਰਹਿ-5 ਸ਼ਾਖਾ)
ਅਧਿਸੂਚਨਾ
ਮਿਤੀ 28 ਸਤੰਬਰ, 2026
No. HOME-HM-50CC/32/2023-HOME–5/I/1512124/2026.- ਜਦੋਂ ਕਿ ਹੇਠਾਂ ਦਿੱਤੇ ਵੇਰਵੇ ਵਿੱਚ ਦਰਸਾਈ ਗਈ ਭੂਮੀ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, (ਹੋਮ-V ਸ਼ਾਖਾ) ਦੀ ਨੋਟੀਫਿਕੇਸ਼ਨ ਨੰ. 11/64/91-5H(V)/5432, ਮਿਤੀ 22 ਫ਼ਰਵਰੀ, 1991 ਰਾਹੀਂ ਕੁੁਝ ਭੂਮੀ ਗ੍ਰਹਿਣ ਸਮੇਂ ਗ਼ਲਤੀ ਨਾਲ ਰਹਿ ਗਈ ਸੀ;
ਜਦੋਂ ਕਿ ਉਪਰੋਕਤ ਗ਼ਲਤੀ ਨਾਲ ਰਹਿ ਭੂਮੀ, ਭਾਰਤ ਸਰਕਾਰ ਵੱਲੋਂ ਰੱਖਿਆ ਮਕਸਦ ਲਈ ਉਕਤ ਅਧਿਸੂਚਨਾ ਰਾਹੀਂ ਪਹਿਲਾਂ ਗ੍ਰਹਿਣ ਕੀਤੀ ਜ਼ਮੀਨ ਦੇ ਵਿਚਕਾਰ ਪੈਂਦੀ ਹੈ;
ਇਸ ਲਈ, ਹੁੁਣ, 'ਭੂਮੀ ਗ੍ਰਹਿਣ, ਮੁੁੜ-ਵਸੇਬਾ ਅਤੇ ਮੁੁੜ-ਸਥਾਪਨਾ ਵਿੱਚ ਨਿਰਪੱਖ ਮੁੁਆਵਜ਼ੇ ਅਤੇ ਪਾਰਦਰਸ਼ਤਾ ਦੇ ਅਧਿਕਾਰ ਐਕਟ, 2013' (2013 ਦਾ ਕੇਂਦਰੀ ਐਕਟ ਨੰਬਰ 30) ਦੀ ਧਾਰਾ 11 ਦੀ ਉਪ-ਧਾਰਾ (1) ਦੁੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਅਤੇ ਇਸ ਸਬੰਧ ਵਿੱਚ ਸਮਰੱਥ ਬਣਾਉਣ ਵਾਲੀਆਂ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਹੇਠਾਂ ਦਿੱਤੇ ਵੇਰਵਿਆਂ ਵਿੱਚ ਦਰਸਾਈ ਗਈ ਭੂਮੀ ƒ ਗ੍ਰਹਿਣ ਕਰਨ ਦੇ ਆਪਣੇ ਇਰਾਦੇ ਬਾਰੇ ਸਬੰਧਤ ਵਿਅਕਤੀਆਂ ƒ ਨੋਟਿਸ ਜਾਰੀ ਕਰਦੇ ਹੋਏ ਖੁੁਸ਼ੀ ਮਹਿਸੂਸ ਕਰਦੇ ਹਨ, ਅਰਥਾਤ:-
ਵਿਵਰਣ
ਜ਼ਮੀਨ ਦਾ ਨਕਸ਼ਾ ਜ਼ਿਲ੍ਹਾ ਪਠਾਨਕੋਟ ਦੇ ਸਬ-ਡਿਵੀਜ਼ਨਲ ਮੈਜਿਸਟਰੇਟ-ਕਮ-ਸਪੈਸ਼ਲ ਲੈਂਡ ਐਕੁੁਇਜ਼ੀਸ਼ਨ ਕੁੁਲੈਕਟਰ, ਪਠਾਨਕੋਟ ਦੇ ਦਫ਼ਤਰ ਵਿਖੇ ਕਿਸੇ ਵੀ ਕੰਮਕਾਜੀ ਦਿਨ, ਕੰਮਕਾਜੀ ਘੰਟਿਆਂ ਦੌਰਾਨ ਦੇਖਿਆ ਜਾ ਸਕਦਾ ਹੈ।
ਆਲੋਕ ਸ਼ੇਖਰ, ਆਈ.ਏ.ਐਸ.
ਵਧੀਕ ਮੁ~ਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਵਿਭਾਗ।