Servants of Knowledge
Punjab Gazette · Government of Punjab

ਸਹਾਇਕ ਕਿਰਤ ਕਮਿਸ਼ਨਰ, ਲੁਧਿਆਣਾ ਸਰਕਲ—4 ਵਲੋਂ ਦੋਵੇਂ ਧਿਰਾਂ ਵਿੱਚ ਸੁਲਾਹ ਸਫਾਈ ਦੀਆਂ ਬੈਠਕਾਂ ਰੱਖੀਆਂ ਗਈਆਂ।ਪ੍ਰਬੰਧਕਾਂ

Published 02 October 2026

Department
Labour
Type
Ordinary
Notification no.
ਨੰ:Labour-Lab0LCT/2/2026-4L(1114034)/I/1474652/2026
Category
Part - III
Gazetteid
CHD/0092/2024-2026
Notification Date
11-08-2026
Notification For
Other notification
Identifier
in.gazette.punjabdsa.2026-10-02.92577
Languages
English, Punjabi

click here for IIIF manifest

2424 PUNJAB GOVT. GAZ., APRIL 10, 2026 (CHTR 20, 1948 SAKA) PART I]

Published by Authority

No. 40] CHANDIGARH, FRIDAY, OCTOBER 2, 2026 (ASVINA 10, 1948 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

(ਕਿਰਤ ਸ਼ਾਖਾ)

ਅਧਿਸੂਚਨਾ

ਮਿਤੀ 11 ਅਗਸਤ, 2026

ਨੰ: Labour-Lab0LCT/2/2026-4L(1114034)/I/1474652/2026.- ਸ਼੍ਰੀ ਰਾਜਨ ਕੁਮਾਰ ਬਨਾਮ ਮੈਸ: ਜਾਗਰਣ ਪ੍ਰਕਾਸ਼ਨ ਲਿਮ: ਵਿਰੁੱਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਸੀ। ਇਸ ਪ੍ਰਤੀਬੇਨਤੀ ਦੇ ਸਨਮੁੱਖ ਸਹਾਇਕ ਕਿਰਤ ਕਮਿਸ਼ਨਰ, ਲੁਧਿਆਣਾ ਸਰਕਲ-4 ਵਲੋਂ ਦੋਵੇਂ ਧਿਰਾਂ ਵਿੱਚ ਸੁਲਾਹ ਸਫਾਈ ਦੀਆਂ ਬੈਠਕਾਂ ਰੱਖੀਆਂ ਗਈਆਂ।ਪ੍ਰਬੰਧਕਾਂ ਦਾ ਪ੍ਰਤੀਨਿੱਧ ਅਤੇ ਪ੍ਰਾਰਥੀ ਬੈਠਾਂ ਵਿੱਚ ਭਾਗ ਲਿਆ ਗਿਆ, ਪ੍ਰੰਤੂ ਧਿਰਾਂ ਵਿਚਕਾਰ ਆਪਸੀ ਕੋਈ ਸਮਝੋਤਾ ਨਹੀਂ ਹੋ ਸਕਿਆ।

ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਵਲੋਂ ਪੇਸ਼ ਕੀਤੀ ਸਮਾਪਤੀ ਰਿਪੋਰਟ ਅਤੇ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਕੀਤੀ ਤਜਵੀਜ ਦੇ ਮੱਦੇਨਜ਼ਰ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਪਟਿਆਲਾ ƒ ਸ਼੍ਰੀ ਰਾਜਨ ਕੁਮਾਰ ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁਕਤਿਆਂ ਤੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:

"ਕੀ ਪ੍ਰਾਰਥੀ ਸ਼੍ਰੀ ਰਾਜਨ ਕੁਮਾਰ ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ,1955 ਦੀ ਧਾਰਾ 17(1) ਅਧੀਨ ਆਪਣੀ ਕਲੇਮ ਐਪਲੀਕੇਸ਼ਨ ਅਨੁਸਾਰ ਅਦਾਰੇ ਦੇ ਪ੍ਰਬੰਧਕਾਂ ਪਾਸੋਂ ਮਜੀਠੀਆ ਵੇਜ ਬੋਰਡ ਦੀਆਂ ਸਿਫਾਰਸਾਂ ਅਨੁਸਾਰ ਬਣਦੇ ਲਾਭ ਅਤੇ ਬਕਾਇਆ ਜਾਤ ਵਜੋਂ ਕੋਈ ਰਕਮ ਪ੍ਰਾਪਤ ਕਰਨ ਦਾ ਹੱਕਦਾਰ ਹੈ< ਜੇਕਰ ਹਾਂ ਤਾਂ ਕਿੰਨੀ ਅਤੇ ਕਿਸ ਵਿਸਥਾਰ ਨਾਲ<@

ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 11 ਅਗਸਤ, 2026

ਕਿਰਤ ਵਿਭਾਗ3843/9-2026/Pb. Govt. Press, S.A.S. Nagar ( 1799 )

Cite this issue. Punjab Gazette, Government of Punjab, 02 October 2026. Indian Gazettes, https://egazette.servantsofknowledge.in/details/in.gazette.punjabdsa.2026-10-02.92577/. Archive identifier in.gazette.punjabdsa.2026-10-02.92577.